ਪੰਜਾਬ ਦੇ ਸਿੱਖਿਆ ਵਿਭਾਗ ਨੇ ਵਿਦਿਅਕ ਵਰ੍ਹਾ 2023-24 ਲਈ ਸਾਲਾਨਾ ਗੁਪਤ ਰਿਪੋਰਟਾਂ (ACR) ਦੇ ਵੇਰਵੇ IMRM ਪੋਰਟਲ ‘ਤ ਆਨਲਾਈਨ ਕਰਨ ਦਾ ਫੈਸਲਾ ਲਿਆ ਹੈ। ਇਸ ਸਬੰਧੀ ਹੁਕਮ ਜਾਰੀ ਕਰਦਿਆਂ ਵਿਭਾਗ ਦੇ ਸਕੱਤਰ ਸਕੂਲੀ ਸਿੱਖਿਆ ਕਮਲ ਕਿਸ਼ੋਰ ਯਾਦਵ ਨੇ ਹਦਾਇਤ ਕੀਤੀ ਹੈ ਕਿ ਏਸੀਆਰ ਭਰਨ ਦੇ ਸਾਰੇ ਸਾਧਨ ਆਨਲਾਈਨ ਹੀ ਪ੍ਰਾਪਤ ਕੀਤੇ ਜਾਣਗੇ। ਇਸੇ ਤਰ੍ਹਾਂ ਵਿਭਾਗ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਅਹੁਦਿਆਂ ਦੇ ਨਾਲ ACR ਦੇ ਰਖਵਾਲਿਆਂ (Custodians) ਦੀ ਸੂਚੀ ਵੀ ਜਾਰੀ ਕੀਤੀ ਹੈ।
ਏਸੀਆਰ ਭਰਨ ਲਈ ਨਾਨ-ਟੀਚਿੰਗ ਸਟਾਫ ਦਾ ਨਿੱਜੀ ਡਾਟਾ ਅਤੇ ਸੋਧ ਕਰਨ ਦਾ ਸਮਾਂ 1 ਅਪ੍ਰੈਲ ਤੋਂ 15 ਅਪ੍ਰੈਲ ਜਦੋਂਕਿ ਟੀਚਿੰਗ ਸਟਾਫ ਲਈ 1 ਜੁਲਾਈ ਤੋਂ 15 ਜੁਲਾਈ ਤੈਅ ਕੀਤਾ ਗਿਆ ਹੈ। ਇਸੇ ਤਰ੍ਹਾਂ ਸੈਲਫ ਅਪ੍ਰੇਜ਼ਲ ਰਿਪੋਰਟਕਰਤਾ ਅਧਿਕਾਰੀ ਵੱਲੋਂ ਰਿਪੋਰਟ ਕਰਨ ਦਾ ਸਮਾਂ, ਰਿਵਿਊਕਰਤਾ ਵੱਲੋਂ ਏਸੀਆਰ ਰਿਵੀਊ ਕਰਨ ਦਾ ਸਮਾਂ, ਪ੍ਰਵਾਨਕਰਤਾ ਅਧਿਕਾਰੀ ਵੱਲੋਂ ਏਸੀਆਰ ਪ੍ਰਵਾਨ ਕਰਨ ਦਾ ਸਮਾਂ ਵੀ ਤੈਅ ਕਰ ਦਿੱਤਾ ਗਿਆ ਹੈ।













