ਕੋਟਕਪੂਰਾ 7 ਮਾਰਚ 2022-015 ਨੂੰ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ, ਕੋਟਕਪੂਰਾ,ਗੋਲੀ ਕਾਂਡ ਗੁਝਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਲੈਣ ਲਈ ਬਰਗਾੜੀ ਮੋਰਚਾ 1 ਜੁਲਾਈ 2021 ਤੋਂ ਸ਼ੁਰੂ ਹੋ ਚੁਕਿਆ ਹੈ।
ਇਹ ਮੋਰਚਾ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ। ਜਥੇ ਦੀ ਅਗਵਾਈ ਸ੍ਰ ਰਣਜੀਤ ਸਿੰਘ ਸੰਤੋਖਗੜ੍ਹ ਜ਼ਿਲ੍ਹਾ ਪ੍ਰਧਾਨ ਰੋਪੜ ਨੇ ਕੀਤੀ। ਅੱਜ ਜ਼ਿਲ੍ਹਾ (ਰੋਪੜ੍ਹ)ਦੇ ਇਹਨਾ 8 ਸਿੰਘਾਂ ਨੇ ਗ੍ਰਿਫਤਾਰੀ ਦਿੱਤੀ।
1 ਰੁਪਿੰਦਰ ਸਿੰਘ ਸੰਤੋਖਗੜ੍ਹ
2 ਕੇਸਰ ਸਿੰਘ
3 ਦਵਿੰਦਰ ਸਿੰਘ ਧਿਆਨਾ
4 ਜੋਬਨਪ੍ਰੀਤ ਸਿੰਘ
5 ਹਰਦੀਪ ਸਿੰਘ ਸਾਹਵਾਲਾ
6 ਚਰਨਜੀਤ ਸਿੰਘ ਰੁੜਕੀ ਕਲਾ
7 ਸੁਖਪ੍ਰੀਤ ਸਿੰਘ ਚੱਕਹਾਜੀਪੁਰ
8 ਪਰਵਿੰਦਰ ਸਿੰਘ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰਕੇ ਜਥੇ ਦੇ ਰੂਪ ਵਿੱਚ ਚੱਲ ਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫਤਾਰੀ ਦਿੱਤੀ।
ਜਥੇ ਨੂੰ ਰਵਾਨਾ ਕਰਦੇ ਹੋਏ ਮੋਰਚੇ ਦੇ ਮੁੱਖ ਸੇਵਾਦਾਰ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ (ਅੰਮ੍ਰਿਤਸਰ) ਕੁਲਵਿੰਦਰ ਸਿੰਘ (ਖਾਲਿਸਤਾਨੀ), ਗੁਰਲਾਲ ਸਿੰਘ ਦਬੜੀਖਾਨਾ ਜਰਨਲ ਸਕੱਤਰ ਜ਼ਿਲਾ ਫਰੀਦਕੋਟ, ਮਾਸਟਰ ਜਗਤਾਰ ਸਿੰਘ ਦਬੜੀਖਾਨਾ, ਮਾਤਾ ਤੇਜ਼ ਕੋਰ ਖਾਲਸਾ ਬੱਬਰ,ਬਾਬਾ ਬੁੱਧ ਸਿੰਘ ਗ੍ਰੰਥੀ ਬਰਗਾੜੀ, ਸੁਖਮੰਦਰ ਸਿੰਘ ਪੰਚਾਇਤ ਮੈਂਬਰ ਬਰਗਾੜੀ,ਸੁਖਚੈਨ ਸਿੰਘ ਰਣ ਸਿੰਘ ਵਾਲਾ, ਗੁਰਭਿੰਦਰ ਸਿੰਘ ਬਰਗਾੜੀ, ਪ੍ਰਭਜੋਤ ਸਿੰਘ ਭਬਿਆਣਾ ਯੂਥ ਆਗੂ, ਭਿੰਦਾ ਸਿੰਘ ਭਬਿਆਣਾ ਅਤੇ ਢਾਡੀ ਜਥਾ ਦਰਸ਼ਨ ਸਿੰਘ ਦਲੇਰ,ਰਾਮ ਸਿੰਘ ਆਦਿ ਹਾਜ਼ਰ ਸਨ।।






