ਖਰੜ, 8 ਅਪ੍ਰੈਲ – ਖਰੜ ਦੇ ੪ਿਵਾਲਿਕ ਸਿਟੀ ਵਿੱਚ ਗੇਟ ਨੰਬਰ 9 ਦੇ ਨੇੜੇ ਉਸਾਰੀ ਅਧੀਨ ਪਾਰਕ ਵਿੱਚ ਸੈਰ ਕਰਨ ਲਈ ਬਣਾਏ ਜਾ ਰਹੇ ਟ੍ਰੈਕ ਦੇ ਵਿੱਚ ਆ ਰਹੇ ਇੱਕ ਪਲੇ ਹੋੋਏ ਦਰਖਤ ਨੂੰ ਠੇਕੇਦਾਰ ਦੀ ਲੇਬਰ ਵਲੋਂ ਵੱਢ ਦਿੱਤਾ ਗਿਆ। ਇਸ ਸੰਬੰਧੀ ਵਸਨੀਕਾਂ ਵਲੋਂ ਵਿਰੋਧ ਕਰਨ ਤੇ ਇਸ ਦਰਖਤ ਨੂੰ ਵੱਢਣ ਦੀ ਕਾਰਵਾਈ ਤਾਂ ਰੁਕ ਗਈ ਪਰੰਤੂ ਇਸ ਦਰਖਤ ਦੇ ਦੁਬਾਰਾ ਹਰਾ ਹੋਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ।
ਪਾਰਕ ਵਿੱਚ ਕੰਮ ਕਰ ਰਹੇ ਮਜਦੂਰਾਂ ਦੇ ਮੁੰ੪ੀ ਨੇ ਕਿਹਾ ਕਿ ਉਸ ਵਲੋਂ ਨਗਰ ਕੌਂਸਲ ਦੇ ਜੇ ਈ ਦੇ ਕਹਿਣ ਤੇ ਹੀ ਇਹ ਦਰਖਤ ਕਟਵਾਇਆ ਜਾ ਰਿਹਾ ਹੈ। ਜਦੋਂ ਉਸਤੋਂ ਜੇ ਈ ਦਾ ਨਾਮ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਹ ਜੇy ਈy ਦਾ ਨਾਮ ਤਾਂ ਨਹੀਂ ਜਾਣਦਾ ਪਰੰਤੂ ਉਸ ਵਲੋਂ ਸਿਰਫ ਅਧਿਕਾਰੀਆਂ ਦੇ ਹੁਕਮ ਤੇ ਹੀ ਕਾਰਵਾਈ ਕੀਤੀ ਜਾ ਰਹੇ ਹੈ ਅਤੇ ਜੇਕਰ ਅਧਿਕਾਰੀ ਕਹਿਣਗੇ ਤਾਂ ਉਹ ਦਰਖਤ ਨਹੀਂ ਕੱਟੇਗਾ।
ਇਸ ਸੰਬੰਧੀ ਖਰੜ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸ੍ਰੀ ਰਾਜੇ੪ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੀ ਜਾਣਕਾਰੀ ਵਿੱਚ ਨਹੀਂ ਹੈ ਪਰੰਤੂ ਇਸ ਤਰੀਕੇ ਨਾਲ ਦਰਖਤ ਨਹੀਂ ਕੱਟਿਆ ਜਾ ਸਕਦਾ। ਉਹਨਾਂ ਨਗਰ ਕੌਂਸਲ ਦੇ ਐਸ ਡੀ ਓ ਨਾਲ ਗੱਲ ਕਰਵਾਈ, ਜਿਹਨਾਂ ਕਿਹਾ ਕਿ ਉਹ ਇਹ ਕਾਰਵਾਈ ਹੁਣੇ ਰੁਕਵਾ ਦਿੰਦੇ ਹਨ ਅਤੇ ਇਸ ਮਾਮਲੇ ਵਿੱਚ ਜੋ ਵੀ ਦੋ੪ੀ ਹੋਇਆ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਇਸ ਸੰਬੰਧੀ ਸੰਪਰਕ ਕਰਨ ਤੇ ਨਗਰ ਕੌਂਸਲ ਦੇ ਜੇ ਈ ਸਵਨੀਤ ਨੇ ਕਿਹਾ ਕਿ ਠੇਕੇਦਾਰ ਵਲੋਂ ਦਰਖਤ ਨੂੰ ਨੁਕਸਾਨ ਪਹੁੰਚਾਉਣ ਦੀ ਕਾਰਵਾਈ ਆਪਣੇ ਪੱਧਰ ਤੇ ਹੀ ਕੀਤੀ ਗਈ ਹੈ ਜੋ ਗਲਤ ਹੈ ਅਤੇ ਉਹਨਾਂ ਵਲੋਂ ਇਸ ਸੰਬੰਧੀ ਕਿਸੇ ਵੀ ਕਰਮਚਾਰੀ ਨੂੰ ਨਹੀਂ ਕਿਹਾ ਗਿਆ ਸੀ। ਉਹਨਾਂ ਕਿਹਾ ਕਿ ਐਨ ਜੀ ਟੀ ਦੀਆਂ ਹਿਦਾਇਤਾਂ ਅਨੁਸਾਰ ਇਸ ਦਰਖਤ ਦੇ ਆਲੇ ਦੁਆਲੇ ਖਾਲੀ ਥਾਂ ਛੱਡੀ ਜਾਵੇਗੀ ਅਤੇ ਦਰਖਤ ਨੂੰ ਨੁਕਸਾਨ ਪਹੁੰਚਾਏ ਜਾਣ ਕਾਰਨ ਠੇਕੇਦਾਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸਦੇ ਨਾਲ ਹੀ ਇਸ ਪਾਰਕ ਵਿੱਚ ਪੰਜ ਹੋਰ ਦਰਖਤ ਵੀ ਲਗਾਏ ਜਾਣਗੇ।
ਇਨਵਾਇਰਮੈਂਟ ਪ੍ਰੋਟੈਕ੪ਨ ਸੁਸਾਇਟੀ ਮੁਹਾਲੀ ਦੇ ਜਨਰਲ ਸਕੱਤਰ ਸ੍ਰੀ ਆਰ ਐਸ ਬੈਦਵਾਨ ਨੇ ਇਸ ਤਰੀਕੇ ਨਾਲ ਪਾਰਕ ਵਿੱਚ ਲੱਗੇ ਦਰਖਤ ਨੂੰ ਵੱਢਣ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰੀ ਅਧਿਕਾਰੀ ਖੁਦ ਹੀ ਦਰਖਤਾਂ ਦਾ ਘਾਣ ਕਰਨ ਵਿੱਚ ਲੱਗੇ ਹਨ। ਉਹਨਾਂ ਕਿਹਾ ਕਿ ਉਹ ਇਸਦੇ ਖਿਲਾਫ ਗ੍ਰੀਨ ਟ੍ਰਿਬਿਊਨਲ ਵਿੱਚ ੪ਿਕਾਇਤ ਕਰਕੇ ਸੰਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕਰਣਗੇ।






