ਦੇਰ ਰਾਤ ਬਿਹਾਰ ਦੇ ਰਹਿਣ ਵਾਲੇ ਪੱਪੂ ਮੰਡਲ ਨੇ ਸਿਰ ‘ਚ ਪੱਥਰ ਨਾਲ ਵਾਰ ਕਰ ਕੇ ਮੌਤ ਦੇ ਘਾਟ ਉਤਾਰ ਦੇਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ l ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈl
ਜਾਣਕਾਰੀ ਮੁਤਾਬਕ ਬਿਹਾਰ ਦਾ ਰਹਿਣ ਵਾਲਾ ਪੱਪੂ ਮੰਡਲ ਬੱਸ ਸਟੈਂਡ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਰਿਕਸ਼ਾ ਚਲਾਉਂਦਾ ਸੀ। ਬੁੱਧਵਾਰ ਦੀ ਰਾਤ ਨੂੰ ਭਾਰਤ ਨਗਰ ਚੌਂਕ ਦੇ ਕੋਲ ਬਣੇ ਨਵੇਂ ਪੁੱਲ ਦੇ ਹੇਠਾਂ ਮਾਮੂਲੀ ਗੱਲ ਨੂੰ ਲੈ ਕੇ ਪੱਪੂ ਦਾ ਝਗੜਾ ਗੁਰਵਿੰਦਰ ਸਿੰਘ ਨਾਲ ਹੋ ਗਿਆ l ਪਹਿਲੋਂ ਤੋਂ ਹੀ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਗੁਰਵਿੰਦਰ ਸਿੰਘ ਨੇ ਪੱਪੂ ਦੇ ਸਿਰ ਵਿੱਚ ਪੱਥਰ ਨਾਲ ਵਾਰ ਕੀਤੇ ਅਤੇ ਉਸ ਨੂੰ ਕਤਲ ਕਰ ਦਿੱਤਾl ਸਵੇਰ ਵੇਲੇ ਜਦ ਪੁੱਲ ਦੇ ਸਾਹਮਣੇ ਪੈਂਦੇ ਟਿੰਬਰ ਸਟੋਰ ਦਾ ਮਾਲਕ ਹਰਵਿੰਦਰ ਪਾਲ ਸਿੰਘ ਆਪਣੀ ਦੁਕਾਨ ਤੇ ਆਇਆ ਤਾਂ ਉਸਨੇ ਬਰਾਂਡੇ ਵਿੱਚ ਪਈ ਪੱਪੂ ਦੀ ਲਾਸ਼ ਦੇਖੀl ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆl ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਕਤਲ ਦਾ ਮੁਕਦਮਾ ਦਰਜ ਕਰਕੇ ਪੜਤਾਲ ਦੇ ਦੌਰਾਨ ਮੁਲਜ਼ਮ ਗੁਰਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਲਿਆ l






