ਗੁਰਦਾਸਪੁਰ : ਸਰਕਾਰੀ ਸਕੂਲਾਂ (Government Schools) ‘ਚ ਪੜ੍ਹਦੇ ਬੱਚਿਆਂ ਨੂੰ ਹੁਣ ਹਫ਼ਤੇ ‘ਚ ਇਕ ਵਾਰ ਮਿਡ-ਡੇ-ਮੀਲ (Mid Day Meal) ‘ਚ ਆਲੂ-ਪੁਰੀ ਪਰੋਸੀ ਜਾਵੇਗੀ। ਪੰਜਾਬ ਮਿਡ-ਡੇ-ਮੀਲ ਸੁਸਾਇਟੀ (Punjab Mid Day Meal Society) ਨੇ ਇਕ ਵਾਰ ਫਿਰ ਆਪਣਾ ਮੈਨਿਊ ਬਦਲਿਆ ਹੈ ਜਿਸ ਤਹਿਤ ਹੁਣ ਬੁੱਧਵਾਰ ਨੂੰ ਬੱਚਿਆਂ ਨੂੰ ਕਾਲੇ ਜਾਂ ਚਿੱਟੇ ਛੋਲੇ, ਜਿਸ ਵਿਚ ਆਲੂ ਮਿਕਸ ਹੋਣਗੇ, ਦੇ ਨਾਲ ਪੂੜੀਆਂ ਖਾਣ ਨੂੰ ਮਿਲਣਗੀਆਂ। ਇਸ ਤੋਂ ਇਲਾਵਾ ਹਫ਼ਤੇ ‘ਚ ਇਕ ਦਿਨ ਖੀਰ ਪਰੋਸੀ ਜਾਵੇਗੀ।






