ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਹੌਲਦਾਰ ਨਵਦੀਪ ਸਿੰਘ ਨੂੰ ਵਿਭਾਗ ਵੱਲੋਂ ਤਰੱਕੀ ਦਿੰਦਿਆਂ ਥਾਣੇਦਾਰ ਬਣਾਇਆ ਗਿਆ। ਮੰਗਲਵਾਰ ਐੱਸਐੱਸਪੀ ਨਵਨੀਤ ਸਿੰਘ ਬੈਂਸ ਨੇ ਨਵਦੀਪ ਸਿੰਘ ਦੇ ਥਾਣੇਦਾਰ ਦਾ ਸਟਾਰ ਲਗਾਉਂਦਿਆਂ ਉਨ੍ਹਾਂ ਨੂੰ ਇਸ ਤਰੱਕੀ ‘ਤੇ ਵਧਾਈ ਦਿੱਤੀ। ਥਾਣੇਦਾਰ ਬਨਣ ‘ਤੇ ਨਵਦੀਪ ਸਿੰਘ ਨੂੰ ਉਨ੍ਹਾਂ ਦੇ ਸਾਥੀਆਂ ਨੇ ਵੀ ਵਧਾਈ ਦਿੱਤੀ। ਇਸ ਮੌਕੇ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ।






