Ludhiana Accident News : ਲੁਧਿਆਣਾ ਦੇ ਢੋਲੇਵਾਲ ਪੁਲ ‘ਤੇ ਤੜਕੇ 3 ਵਜੇ ਦੇ ਕਰੀਬ ਵਾਪਰੇ ਭਿਆਨਕ ਸੜਕ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇਕ ਏਐੱਸਆਈ ਸਮੇਤ 2 ਲੋਕ ਜ਼ਖਮੀ ਹੋ ਗਏ। ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਪੁਲ ‘ਤੇ ਕੁਝ ਲੁਟੇਰਿਆਂ ਨੇ ਪੈਦਲ ਜਾ ਰਹੇ ਵਿਅਕਤੀ ਤੋਂ ਖੋਹਬਾਜ਼ੀ ਕੀਤੀ।
ਰਸਤੇ ‘ਚੋਂ ਵੈਨਿਊ ਕਾਰ ‘ਚ ਲੰਘ ਰਹੇ ਹਰਦੀਪ ਵਿੱਕੀ ਨੇ ਲੁਟੇਰਿਆਂ ਨੂੰ ਦੇਖ ਕੇ ਤੁਰੰਤ ਨਜ਼ਦੀਕੀ ਪੁਲਿਸ ਚੌਕੀ ਨੂੰ ਸੂਚਨਾ ਦਿੱਤੀ। ਮੌਕੇ ‘ਤੇ ਜਦੋਂ ਉਹ ਏਐਸਆਈ ਸਮੇਤ ਲੁਟੇਰਿਆਂ ਨੂੰ ਫੜਨ ਅਤੇ ਉਨ੍ਹਾਂ ਨੂੰ ਮੌਕਾ ਦਿਖਾਉਣ ਲਈ ਢੋਲੇਵਾਲ ਪੁਲ ‘ਤੇ ਪਹੁੰਚੇ ਤਾਂ ਬੱਸ ਸਟੈਂਡ ਤੋਂ ਅਚਾਨਕ ਇਕ ਤੇਜ਼ ਰਫ਼ਤਾਰ ਐਂਡੀਵਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਗੱਡੀ ਦੀ ਰਫਤਾਰ ਇੰਨੀ ਤੇਜ਼ ਸੀ ਕਿ ਪਹਿਲਾਂ ਡਿਵਾਈਡਰ ਨਾਲ ਟਕਰਾ ਗਈ ਤੇ ਫਿਰ ਸਟੀਅਰਿੰਗ ਦਾ ਸੰਤੁਲਨ ਵਿਗੜ ਜਾਣ ਤੋਂ ਬਾਅਦ ਗੱਡੀ ਵੈਨਿਊ ਨਾਲ ਟਕਰਾਈ। ਜਿਸ ਵਿੱਚ ਵਿੱਕੀ ਦੀ ਮੌਤ ਹੋ ਗਈ, ਉਸ ਦਾ ਦੋਸਤ ਰਾਹੁਲ ਤੇ ਏਐਸਆਈ ਜਸਬੀਰ ਸਿੰਘ ਜ਼ਖ਼ਮੀ ਹੋ ਗਏ। ਹਰਦੀਪ ਕੋਰੀਅਰ ਦਾ ਕੰਮ ਕਰਦਾ ਹੈ।
ਐਂਡੀਵਰ ਕਾਰ ਨਾਲ ਟਕਰਾਉਣ ਕਰਕੇ ਗਈ ਜਾਨ
ਰਾਤ ਨੂੰ ਉਹ ਆਪਣੇ ਦੋਸਤ ਰਾਹੁਲ ਨਾਲ ਕੰਮ ਖਤਮ ਕਰ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਢੋਲੇਵਾਲ ਪੁਲ ‘ਤੇ ਕੁਝ ਸ਼ਰਾਰਤੀ ਅਨਸਰ ਓਮਪ੍ਰਕਾਸ਼ ਨੂੰ ਇਕ ਰਾਹਗੀਰ ਨੂੰ ਲੁੱਟ ਰਹੇ ਸਨ। ਹਰਦੀਪ ਪੈਦਲ ਯਾਤਰੀ ਦੀ ਮਦਦ ਲਈ ਜਨਕਪੁਰੀ ਚੌਂਕੀ ‘ਤੇ ਗਿਆ। ਜਦੋਂ ਉਹ ਇੱਥੋਂ ਏਐਸਆਈ ਨਾਲ ਮੌਕੇ ’ਤੇ ਪੁੱਜੇ ਤਾਂ ਸਾਹਮਣਿਓਂ ਆ ਰਹੀ ਤੇਜ਼ ਰਫ਼ਤਾਰ ਐਂਡੀਵਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਵਿਚ ਵਿੱਕੀ ਦੀ ਮੌਤ ਹੋ ਗਈ।






