ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ (GNDU Campus) ਦੇ ਯੂਐਸਐਫਐਸ ਵਿਭਾਗ (USFS Department) ਦੇ ਇਕ ਵਿਦਿਆਰਥੀ ਅਵਨਪ੍ਰੀਤ ਸਿੰਘ ਦੀ 3 ਅਣਪਛਾਤੇ ਲੜਕਿਆਂ ਦੇ ਵੱਲੋਂ ਕੁੱਟਮਾਰ ਕਰਨ ਤੇ ਪੱਗੜੀ ਉਤਾਰਨ ਦੇ ਮਾਮਲੇ ਨੂੰ ਲੈ ਕੇ ਵਿਦਿਆਰਥੀ ਜੱਥੇਬੰਦੀ ਯੂਨਾਈਟਿੱਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਕੌਮੀ ਪ੍ਰਧਾਨ ਜੁਗਰਾਜ ਸਿੰਘ ਦੀ ਅਗਵਾਈ ‘ਚ ਮੁੱਖ ਗੇਟ ’ਤੇ ਧਰਨਾ ਦੇ ਕੇ ਜਿੱਥੇ ਜੀਐੱਨਡੀਯੂ ਪ੍ਰਬੰਧਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜੀ ਕੀਤੀ ਗਈ, ਉੱਥੇ ਦੋਸ਼ੀ ਅਣਪਛਾਤੇ ਲੜਕਿਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੇ ਪੀੜਤ ਵਿਦਿਆਰਥੀ ਅਵਨਪ੍ਰੀਤ ਸਿੰਘ ਨੂੰ ਇੰਨਸਾਫ ਦੇਣ ਦੀ ਮੰਗ ਕੀਤੀ।
ਜਾਣਕਾਰੀ ਅਨੁਸਾਰ ਪੀੜਤ ਅਵਨਪ੍ਰੀਤ ਸਿੰਘ ਦੀ ਜਮਾਤੀ ਵਿਦਿਆਰਥਣ ਦੀ ਰਿਸ਼ਤੇਦਾਰੀ ‘ਚ ਲੱਗਦੀ ਭੈਣ ਉਸ ਨੂੰ ਮਿਲਣ ਵਾਸਤੇ ਆਈ ਹੋਈ ਸੀ ਜਿਸ ਨੂੰ ਅਣਪਛਾਤੇ ਮਨਚਲੇ ਲੜਕਿਆਂ ਦੇ ਵੱਲੋਂ ਕੋਈ ਨਸ਼ੀਲੀ ਚੀਜ਼ ਦਾ ਸੇਵਨ ਕਰਵਾਏ ਜਾਣ ਤੋਂ ਬਾਅਦ ਉਸ ਦੀ ਵਿਗੜ ਰਹੀ ਹਾਲਤ ਨੂੰ ਲੈ ਕੇ ਅਵਨਪ੍ਰੀਤ ਸਿੰਘ ਦੇ ਵੱਲੋਂ ਅਣਪਛਾਤੇ ਲੜਕਿਆਂ ਦੇ ਨਾਲ ਜਦੋਂ ਇਸ ਬਾਬਤ ਗੱਲ ਕੀਤੀ ਗਈ ਤਾਂ ਉਨ੍ਹਾਂ ਉਸ ’ਤੇ ਹਮਲਾ ਕਰਦਿਆਂ ਉਸ ਦੀ ਕੁੱਟਮਾਰ ਕੀਤੀ ਤੇ ਪਗੜੀ ਉਤਾਰ ਦਿੱਤੀ। ਇਸ ਘਟਨਾਕ੍ਰਮ ਨੂੰ ਲੈ ਕੇ ਕੈਂਪਸ ਵਿਚ ਅਫਰਾ-ਤਫਰੀ ਤੇ ਡਰ ਅਤੇ ਸਹਿਮ ਵਾਲਾ ਮਾਹੌਲ ਬਣ ਗਿਆ। ਜਿਸ ਤੋਂ ਰੋਸ ਵਿਚ ਆਏ ਸਿੱਖ ਵਿਦਿਆਰਥੀ ਜੱਥੇਬੰਦੀ ਯੂਨਾਈਟਿੱਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਅਹੁੱਦੇਦਾਰ ਤੇ ਮੈਂਬਰ ਰੋਅ ਵਿਚ ਆ ਗਏ ਤੇ ਉਨ੍ਹਾਂ ਇਸ ਦੀ ਸ਼ਿਕਾਇਤ ਪੁਲਿਸ ਅਤੇ ਜੀਐਨਡੀਯੂ ਪ੍ਰਬੰਧਨ ਨੂੰ ਕੀਤੀ।
ਮੌਕੇ ’ਤੇ ਪੁੱਜੀ ਪੁਲਿਸ ਥਾਣਾ ਕੰਟੋਨਮੈਂਟ ਤੇ ਪੁਲਿਸ ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਨੇ ਹਲਾਤਾਂ ਤੇ ਕਾਬੂ ਪਾਉਂਦਿਆਂ ਅਣਪਛਾਤੇ ਲੜਕਿਆਂ ਵਿਚੋਂ 2 ਲੜਕਿਆਂ ਸੈਮ ਤੇ ਹਰਮਨ ਨੂੰ ਹਿਰਾਸਤ ਵਿਚ ਲੈ ਲਿਆ ਜਦੋਂ ਕਿ ਤੀਸਰਾ ਲੜਕਾ ਜੋ ਕਿ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦਾ ਸੀ, ਭੱਜਣ ਵਿਚ ਕਾਮਯਾਬ ਹੋ ਗਿਆ। ਕਾਬੂ ਕੀਤੇ ਗਏ ਕਸੂਰਵਾਰਾਂ ਦੇ ਵਿਚੋ ਇਕ ਜੀਐਨਡੀਯੂ ਦੇ ਨਾਨ-ਟੀਚਿੰਗ ਅਧਿਕਾਰੀ ਦਾ ਬੇਟਾ ਦੱਸਿਆ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਸਿੱਖ Çਵਿਦਆਰਥੀ ਜੱਥੇਬੰਦੀ ਯੂਨਾਈਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਜੁਗਰਾਜ ਸਿੰਘ ਨੇ ਜੀਐਨਡੀਯੂ ਪ੍ਰਬੰਧਨ ਤੇ ਵਰਦਿਆਂ ਕਿਹਾ ਕਿ ਅਣਪਛਾਤੇ ਲੋਕਾਂ ਦੇ ਦਾਖਲੇ ਨੂੰ ਰੋਕਣ ਸਬੰਧਤ ਵਿਭਾਗ ਅਸਫਲ ਰਿਹਾ ਹੈ। ਅਜਿਹੇ ਘਟਨਾਕ੍ਰਮਾਂ ਤੇ ਨਕੇਲ ਪਾਉਣ ਦੇ ਲਈ ਠੋਸ ਉਪਰਾਲਿਆਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਵਿਦਿਆਰਥੀ ਜੱਥੇਬੰਦੀ ਇਸ ਘਟਨਾਕ੍ਰਮ ਦੀ ਤੇ ਜੀਐਨਡੀਯੂ ਦੇ ਨਾਕਸ ਪ੍ਰਬੰਧਾਂ ਦੀ ਕਰੜੀ ਨਿੰਦਿਆਂ ਕਰਦੀ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹਾ ਕੁੱਝ ਨਾ ਵਾਪਰੇ ਇਸ ਦੇ ਲਈ ਸੰਜੀਦਗੀ ਤੇ ਸੁਹਿਰਦਤਾ ਦਾ ਇਸਤੇਮਾਲ ਕਰਦਿਆਂ ਜੀਐੱਨਡੀਯੂ ਪ੍ਰਬੰਧਨ ਨੰੁੂ ਠੋਸ ਰਣਨੀਤੀ ਨੂੰ ਬਣਾਉਣੀ ਚਾਹੀਦੀ ਹੈ। ਘਟਨਾਕ੍ਰਮ ਦੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨੂੰ ਲੈ ਕੇ ਪੁਲਿਸ ਅਤੇ ਯੂਐੱਸਐੱਸਐੱਫ ਦੇ ਦਰਮਿਆਨ ਜ਼ਰੂਰੀ ਮੀਟਿੰਗ ਵੀ ਹੋਈ। ਇਸ ਬਾਬਤ ਪੁਲਿਸ ਥਾਣਾ ਕੰਟੋਨਮੈਂਟ ਦੇ ਥਾਣਾ ਮੁੱਖੀ ਅਨੁਸਾਰ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।






